Oh Ta Naa De Aashiq -- ੳੁਹ ਤਾ ਨਾ ਦੇ ਅਾਸ਼ਿਕ (Punjabi Font)

ਮੁੱੜਨ ਵਾਲੇ ਤਾ ਮੁੱੜ ਜਾਂਦੇ, ਤੇ ਭੁੱਲ ਵੀ ਜਾਂਦੇ ਨੇ,
ਲੱਭ ਗੈਰਾ ਨੂੰ ਗੈਰਾ ੳੁੱਤੇ ਡੁੱਲ ਵੀ ਜਾਂਦੇ ਨੇ,
ਦੂਰ ਹੋ ਕੇ ਵੀ ਨਾਲ ਜੋ ਰਹਿੰਦੇ,
ਜਿੰਦ ਸੱਜਣਾ ਦੇ ਨਾ ਕਰ ਦਿੰਦੇ, ਹੁੰਦੇ ੳੁਹੀ ਖਾਸ,
ੳੁਹ ਤਾ ਨਾ ਦੇ ਅਾਸ਼ਿਕ, ਜੋ ਰੱਖਦੇ ਜਿਸਮਾ ਦੀ ਪਿਅਾਸ..

ਜੇ ਹਰ ਵਿੱਚ ੳੁਹੀ ਦਿੱਖਦਾ, ੳੁਹੀ ਨਾ ਮੰਨ ਲੲੀੲੇ,
ੲਿਕ ਦੇ ਸੀ ਤੇ ਹਾ ਸਦਾ ਹੀ ੲਿਕ ਦੇ ਹੀ ਰਹੀੲੇ,
ਸੋਹਣਾ ਦੇਖ ਕੇ ਹਰ ਸੋਹਣੇ ਦੇ ਪਿੱਛੇ ਨਾ ਪੲੀੲੇ,
ਸੋਹਣਾ ੲਿਕ ਹੀ ਸੋਹਣਾ ੳੁਹਦੇ ਬਣਕੇ ਹੀ ਰਹੀੲੇ,
ਰਾਹ ਜਾਂਦੇ ਨੂੰ ਮਿੱਲਦੇ ਜਿੱਹੜੇ, ਘੱਟ ਹੀ ਹੁੰਦੀ ਅਾਸ,
ੳੁਹ ਤਾ ਨਾ ਦੇ ਅਾਸ਼ਿਕ, ਜੋ ਰੱਖਦੇ ਜਿਸਮਾ ਦੀ ਪਿਅਾਸ..

ਰੂਹ ਹੁੰਦੀ ਅੈ ਸੱਜਣਾ ਦੀ, ਕੱਲੇ ਜਿਸਮ ਕੀ ਕਰਨੇ ਨੇ,
ਕਦਰ ਨਹੀ ਜਿੱਥੇ ਸੱਚੇ ਦੀ, ੳੁੱਥੇ ਦਿਲ ਕੀ ਧਰਨੇ ਨੇ,
ਕੰਡਾ ਚੁੱਬੇ ਮੁੜ ਜਾਂਦੇ, ਅੈਸੇ ਸੱਜਣ ਕੀ ਖੜਨੇ ਨੇ,
ਸੁਪਨੇ ਨਾ ਦਿਖਾਵੋ, ਜੇ ਪਤਾ ਅੈ ਮਰਨੇ ਨੇ,
ਚੱੜਦੇ ਨੇ ਜੋ ਧੁਰ ਤੱਕ, ਰਿਸ਼ਤੇ ਹੁੰਦੇ ੳੁਹੀਓ ਖਾਸ,
ੳੁਹ ਤਾ ਨਾ ਦੇ ਅਾਸ਼ਿਕ, ਜੋ ਰੱਖਦੇ ਜਿਸਮਾ ਦੀ ਪਿਅਾਸ..

ਕਿਸ ਕਿਸ ਨੂੰ ਸਮਝਾਵਾ, ੲਿੱਥੇ ਹਰ ਕੋੲੀ ਵੱਖਰਾ ਅੈ,
ਮਾਣ ਕਿਸੇ ਨੂੰ ਪੈਸੇ ਦਾ, ਮਹਿੰਗਾ ਕਿਸੇ ਦਾ ਨੱਖਰਾ ਅੈ,
ਕੋੲੀ ਚੁੱਪ ਸੱਭ ਸਹਿੰਦਾ, ਕੋੲੀ ਬਾਹਲਾ ਅੱਥਰਾ ਅੈ,
ਜਿਹੜਾ ਹੀਰ ਦੇ ਅਾਸ਼ਿਕ ਠੋਕੇ, ੳੁਹੀ ਰਾਝਾਂ ਤੱਕੜਾ ਅੈ,
ਚੱਕ ਵਾਲੇ ਪਰਮ ਦਾ ਹਾਣੀ, ਦਿੱਲ ਦੇ ਰਹਿੰਦਾ ਪਾਸ,
ੳੁਹ ਤਾ ਨਾ ਦੇ ਅਾਸ਼ਿਕ, ਜੋ ਰੱਖਦੇ ਜਿਸਮਾ ਦੀ ਪਿਅਾਸ..


Comments

Popular posts from this blog

Tere Husn Di Tareef - ਤੇਰੇ ਹੁਸਨ ਦੀ ਤਰੀਫ (Punjabi Font)

Aje Na Bhulli Hovegi -- ਅਜੇ ਨਾ ਭੁੱਲੀ ਹੋਵੇਗੀ (Punjabi Font)

ਮੇਰੀ ਸੋਚ - Meri Soch