ਮੈਨੂੰ ਤਾ ਅਾਖੀ ।

ਤੂੰ ਸੋਹਣੀ ਤੇਨੂੰ ਲੱਖ ਸੋਹਣੇ ਮਿਲ ਜਾਵਣਗੇ,
ਪਿਅਾਰ ਕੋੲੀ ਮੇਰੇ ਵਾਂਗ ਜਤਾੳੁ, ਮੈਨੂੰ ਤਾ ਅਾਖੀ ।
ਤੇਰੀ ੲਿਕ ਗਲਤੀ ਤੇ ਦਿਲ ਤੋੜ ਤੁਰ ਜਾਵਣਗੇ,
ਕੋੲੀ ਹਰ ਗਲਤੀ ਤੇਰੀ ਭੁੱਲਾੳੁ, ਮੈਨੂੰ ਤਾ ਅਾਖੀ ।
ੳੁੱਹਨੇ ਰੂਪ ਤੇਰੇ ਨੂੰ ਮਾਣ ਕੇ ਤੁਰ ਜਾਣਾ,
ੳੁਹ ਵਫਾ ਮੇਰੇ ਵਾਂਗ ਨਿਭਾੳੁ, ਮੈਨੂੰ ਤਾ ਅਾਖੀ ।
ਅਾੳੁਦੇ ਜਾਂਦੇ ਰਾਹੀ ਤੇਰੇ ਖੜ ਸਕਦੇ ਨੇ,
ਅਾੲੀ ਮੁਸੀਬਤ ਜੇ ਖੜ ਜਾੳੂ, ਮੈਨੂੰ ਤਾ ਅਾਖੀ ।
ਮਰਣਾ ਜੀਣਾ ਪਰਮ ਦਾ ਤਾ ਤੇਰੇ ਲੲੀ,
ਤੇਰੀ ਅਾੲੀ ੳੁਹ ਮਰ ਜਾੳੂ, ਮੈਨੂੰ ਤਾ ਅਾਖੀ ।
ਵਾਅਦੇ ਲਾਰੇ ਸਾਰੇ ੲਿਸ਼ਕ ਚ ਕਰਦੇ ਨੇ,
ਜਾਨ ਦੇ ਕੇ ਵਾਅਦੇ ਨਿਭਾੳੂ, ਮੈਨੂੰ ਤਾ ਅਾਖੀ ।
ਅਾਖਣ ਨੂੰ ਤਾ ਤੈਨੂੰ ਅਾਪਣੀ ਕਹਿੰਦਾ ਹਾ,
ਜੇ ੳੁਹ ਅਾਪਣੀ ਤੈਨੂੰ ਬਣਾੳੂ, ਮੈਨੂੰ ਤਾ ਅਾਖੀ ।
ਸਦਾ ਮਿਲ ਜਾਂਦੇ ੲਿੱਥੇ ਹਾਣ ਨੂੰ ਹਾਣੀ ਤਾ,
ੳੁਹ ਰੂਹ ਤੇਰੇ ਨਾਲ ਮਿਲਾੳੁ, ਮੈਨੂੰ ਤਾ ਅਾਖੀ ।
ੲੇਸ ਪਰਮ ਦੇ ਸਾਹਾ ਦੇ ਵਿਚ ਵੱਸਦੀ ਤੂੰ,
ਜੇ ੳੁਹ ਸਾਹਾ ਵਿਚ ਵਸਾੳੂ, ਮੈਨੂੰ ਤਾ ਅਾਖੀ ।
ਮੈਨੂੰ ਤਾ ਅਾਖੀ, ਨੀ ਮੈਨੂੰ ਤਾ ਅਾਖੀ । 

Comments

Popular posts from this blog

Tere Husn Di Tareef - ਤੇਰੇ ਹੁਸਨ ਦੀ ਤਰੀਫ (Punjabi Font)

Aje Na Bhulli Hovegi -- ਅਜੇ ਨਾ ਭੁੱਲੀ ਹੋਵੇਗੀ (Punjabi Font)

ਮੇਰੀ ਸੋਚ - Meri Soch