ਮੇਰੀ ਸੋਚ - Meri Soch

ਜਿਸਮ ਨੂੰ ਖਾਣ ਦੀ ਚਾਹਤ ੳੁਸ ਬੇਦਰਦੀ ਗਿਰਝ ਨੂੰ ਵੀ ਨਹੀ ਜਿੰਨੀ ਅੱਜ ਦੇ ਮਰਦ ਨੂੰ ਹੈ,
ਕੋਸ਼ਿਸ ਕਰਦੀ ਹੈ ਗਿਰਝ ਕ ਕਦੋ ੳੁਹ ਜਾਨਵਰ ਮੁੱਕੇਗਾ ਤੇ ੳੁਹ ੳੁਹਨੂੰ ਨੋਚ ਨੋਚ ਖਾਵੇ,
ਸ਼ਾੲਿਦ ੲਿਹ ਵੀ ਸੋਚ ਹੈ ਮੇਰੀ, ੳੁਹ ਵੀ ਬੱਸ ਮਾਸ ਹੀ ਮਿੱਲਣਾ ਚਾਹੇ, ਵਕਤ ਨਾ ਟਪਾਵੇ,
ਪਰ ਪਤਾ ਨਹੀ ਕਿੳੁ ਮੈਨੂੰ ੳੁਹ ਗਿਰਝ ਚੰਗੀ ਲੱਗਦੀ ਹੈ ੳੁਸ ਮਰਦ ਤੋ,
ਜਿਸਨੇ ਨਕਾਬ ਤਾ ਪਾੲਿਅਾ ਕਿਸੇ ਚਿੱੜੀ ਦਾ ਪਰ ਬਾਜ਼ ਵਰਗੀ ਸੀਰਤ ਹੈ ੳੁਹਦੀ,
ਭੇੜੀੲੇ ਵਰਗਾ ਦਿਮਾਗ ਤੇ ਕੁੱਤੇ ਵਰਗੀ ਸੋਚ,
ਜਿਵੇ ਕੁੱਤਾ ਅਣਜਾਣ ਨੂੰ ਤਾ ਵੱਢਦਾ, ਘਰਦਿਅਾ ਨੂੰ ਨਾ ਵੱਢਣਾ ਪਹਿਚਾਣ ਹੈ ੳੁਹਦੀ,
ੳੁਸੇ ਤਰਾ ਦਾ ੳੁਹ ਮਰਦ ਹੈ, ਜਿਹਦੀ ਜੀਭ ਨਿੱਤ ਨਵਾ ਮਾਸ ਹੈ ਚਾਹੁੰਦੀ।

ਹੱਕ ਸਮਝਦਾ ਹੈ ਅਾਪਣੀ ਤੀਵੀ ਤੇ, ਅਾਪਣੀ ਭੈਣ ਤੇ, ਅਾਪਣੀ ਧੀ ਤੇ,
ਬਸ ਚੱਲੇ ਤਾ ਰੋਕ ਲੲੇ ਮਰਜ਼ੀ ਦੇ ਜੋ ੳੁਹ ਸਾਹ ਹੈ ਚਲਾੳੁਦੀ,
ਰੋਕ ਦੲੇ ਕਰਕੇ ੳੁਚੀਅਾ ਕੰਧਾ, ਜੇ ੳੁਹ ਕੁੱਝ ਦੇਖਣਾ ਹੈ ਚਾਹੁੰਦੀ,
ਮੋੜ ਦੲੇ ਬਾਹੋ ਫੜ ਕੇ ੳੁਹਨੂੰ ੳੁਹਦੇ ਕੈਦ ਖਾਨੇ ਵਿੱਚ ਮੁੜਕੇ,
ਜੇ ਭੁੱਲ ਕੇ ਵੀ ੳੁਹ ਦੁਨੀਅਾ ਨੂੰ ਤੱਕਣਾ ਹੈ ਚਾਹੁੰਦੀ,
ੳੁਹਦਾ ਰੋਣਾ, ਪਿਅਾਰ ਤੇ ਸਤਿਕਾਰ ਸ਼ਾੲਿਦ ਸਬ ਬੇਕਾਰ ਅੈ,
ਜੇ ੳੁਹ ਮਰਜ਼ੀ ਨਾਲ ਕਿਸੇ ਦੇ ਲੜ ਲਗਣਾ ਹੈ ਚਾਹੁੰਦੀ।

ਚਲੋ ੲਿੱਸ਼ਕ ਮੁਹੱਬਤ ਵਾਲੇ ਜੱਭ ਹੀ ਮੁੱਕਾ ਛੱਡੋ,
ਅੈਨਾ ਵੀ ਨਹੀ ਗਵਾਰਾ ਜੇ ੳੁਹ ੳੁਡਣਾ ਹੈ ਚਾਹੁੰਦੀ,
ਸਿਰ ਤੇ ਚੁੰਨੀ ਤੇ ਮੂੰਹ ਤੋ ਜੀ ਜੀ, ੳੁਹੀ ਧੀ-ਰਾਣੀ ਅਖਵਾੳੁਦੀ,
ਬਾਕੀ ਤਾ ੲਿਸ ਜਹਾਨ ਅੰਦਰ ਪਤਾ ਨੀ ਨੀ ਬੋਲ ਅਖਵਾੳੁਦੀ,
ਜਵਾਬ ਦੇਣਾ ੲਿਕ ਬਹੁਤੇ ੲਿਸ ਜਹਾਨ ਦੇ ਸਿਅਾਣਿਓ,
ੳੁਹਦੇ ਨੰਗੇ ਅੰਗਾ ਨੂੰ ਦੇਖ ਤੇਰੇ ਚੋ ਬਦਬੂ ਕਿੳੁ ਹਵਸ ਦੀ ਅਾੳੁਦੀ?
ਕਿੳੁ ਸੱਪ ਵਰਗੀ ਜੀਭ ਤੇਰੀ ੳੁਹਦੇ ਅੰਗਾ ਤੇ ਫਿਰਨਾ ਚਾਹੁੰਦੀ।

ੲਿਹ ਤਾ ਸੀ ਧੀ ਦੀ ਗੱਲ, ਭੈਣ ਦਾ ਕਿਹੜਾ ਸਕਾ ਬਣਦਾ ਅੈ,
ਖੁੱਦ ਤਾੜਦਾ ਅੈ, ਪੁੱਚਕਾਰਦਾ ਅੈ, ੳੁਦੋ ਅਾਪਣੀ ਯਾਦ ਨਾ ਅਾੳੁਦੀ,
ਕੱਲੀ ਟੱਕਰੇ ੲਿਹੋ ਲੋਚਦਾ ਅੈ, ਤੇਰੀ ਭੈਣ ਵੀ ਟੱਕਰਨਾ ਚਾਹੁੰਦੀ,
ਨਹੀ ਪਰ ੳੁਹਦੀ ਗੱਲ ਹੋਰ ਅੈ, ੳੁਦੋ ਬਾਪ ਦੀ ਪੱਗ ਯਾਦ ਹੈ ਅਾੳੁਦੀ,
ਚਾੜ ਦਿੰਦਾ ਹੈ ਸੂਲੀ ਝੱਟ ਪੱਟ ੳੁਦੋ, ਜਦੋ ਨਜ਼ਰੀ ਯਾਰ ਨਾਲ ਅਾੳੁਦੀ,
ਪਰ ਬੇਗਾਨੀ ਕੱਢ ਕੇ ਲਿਅਾੳੁਣ ਵੇਲੇ, ਗੱਲ ਹੌਸਲੇ ਦੀ ਅਖਵਾੳੁਦੀ,
ਪਤਾ ਚੱਲਦਾ ੳੁਸੇ ਪਲ ਮਿੱਤਰਾ, ਜਦੋ ਅਾਪਣੀ ੲਿਹ ਗੁੱਲ ਖਿਲਾੳੁਦੀ।

ਸ਼ਾੲਿਦ ਮੈ ਵੀ ਘੱਟ ਨਹੀ, ਅੱਖ ਤੇ ਸੋਚ ਮੇਰੀ ਵੀ ਬਹੁਤ ਕੁੱਝ ਚਾਹੁੰਦੀ,
ਨਾ ਮੈ ਸੱਚਾ ਸੁੱਚਾ ਅਾਪੇ, ਨਾ ਹੀ ਸੋਚ ਲਗਾਮ ਕੋੲੀ ਲਾੳੁਦੀ,
ਬੱਸ ੲਿੱਕ ਗੱਲ ਦਾ ਹੀ ਸਬਰ ਬਥੇਰਾ, ਹੁਣ ਅੈ ਮੁੜਨਾ ਚਾਹੁੰਦੀ,
ਭੈਣ ਦੇ ਦਰਜੇ ਲੰਮਾ ਪੈਢਾ, ਅਜੇ ਦੋਸਤ ਹੀ ਤੱਕਣਾ ਚਾਹੁੰਦੀ,
ੲਿੱਕ ਨਾਲ ਲੱਗੀਅਾ, ੲਿੱਕ ਨਾਲ ਰਹਿ ਜਾਣ, 
ਨਿੱਤ ਨਵਿਅਾ ਦੀਅਾ ਯਾਰੀਅਾ, ਨਿੱਤ ਨਵਿਅਾ ਨੂੰ ਨਾ ਚਾਹੁੰਦੀ
ਮੈ ਵੀ ਬਦਲਨਾ ਚਾਹੁੰਦਾ, ਮੇਰੀ ਸੋਚ ਬਦਲਨਾ ਚਾਹੁੰਦੀ।

Comments

Popular posts from this blog

Tere Husn Di Tareef - ਤੇਰੇ ਹੁਸਨ ਦੀ ਤਰੀਫ (Punjabi Font)

Aje Na Bhulli Hovegi -- ਅਜੇ ਨਾ ਭੁੱਲੀ ਹੋਵੇਗੀ (Punjabi Font)