ਤੇਰੇ ਬਿਨਾ ਸਾਹਾ ਦੀ ਵੀ ਲੋੜ ਨਹੀ..

ਤੇਰੇ ਬਿਨਾ ਹਾਸਿਅਾ ਦੀ ਲੋੜ ਨਹੀ,
ਤੇਰੇ ਸੰਗ ਪਿਅਾਰ ਦੀ ਥੋੜ ਨਹੀ,
ਤੇਰੇ ਬਿਨਾ ਕਰਨਾ ਗੁਜਾਰਾ ਸੋਖਾ ਨਾ,
ਤੇਰੇ ਬਿਨਾ ਸਾਹਾ ਦੀ ਵੀ ਲੋੜ ਨਹੀ..

ਲੱਖ ਦੁਨੀਅਾ ਚ', ਤੇਰੇ ਵਰਗੀ ਨਾ ਕੋੲੀ,
ਸ਼ੁਕਰ ਅੈ ਜਿਹੜਾ ਤੂੰ ਮੇਰੀ ਜਿੰਦ ਹੋੲੀ,
ਹੁਸਨ ਸ਼ਬਾਬ ਦੀ ਵੀ ਥੋੜ ਨਹੀ,
ਤੇਰੇ ਬਿਨਾ ਸਾਹਾ ਦੀ ਵੀ ਲੋੜ ਨਹੀ..

ਹੱਸਦੀ ਤਾ ਫੁੱਲ ਜਿੳੁ ਗੁਲਾਬ ਲੱਗਦੀ,
ਸੱਚ ਹੋੲਿਅਾ ਅੈਸਾ ਕੋੲੀ ਖੁਅਾਬ ਲੱਗਦੀ,
ਤੂੰ ਮਿਲ ਜਾਵੇ ਬਾਕੀ ਕੁੱਝ ਹੋਰ ਨਹੀ,
ਤੇਰੇ ਬਿਨਾ ਸਾਹਾ ਦੀ ਵੀ ਲੋੜ ਨਹੀ..

ਰੂਹ ਨੂੰ ਸਕੂਨ ਦੇਵੇ ਤੇਰਾ ਹੱਸਣਾ,
ਮੈ ਬਣ ਜਿੰਦ ਜਾਨ ਤੇਰੇ ਦਿਲ ਵੱਸਣਾ,
ਵਿਛੋੜੇ ਵਾਲਾ ਅਾਵੇ ਕੋੲੀ ਮੋੜ ਨਹੀ,
ਤੇਰੇ ਬਿਨਾ ਸਾਹਾ ਦੀ ਵੀ ਲੋੜ ਨਹੀ..

ਮੁੱਖ ਤੇ ੳੁਦਾਸੀ ਨਹੀਓ ਸੋਹਣੀ ਲੱਗਦੀ,
ਗੁੱਸੇ ਵਿੱਚ ਭਾਵੇ ਥੋੜੀ ਥੋੜੀ ਜੱਚਦੀ,
ਤੇਰੇ ਗੁੱਸੇ ਦਾ ਵੀ ਮਿੱਲਦਾ ਕੋੲੀ ਤੋੜ ਨਹੀ,
ਤੇਰੇ ਬਿਨਾ ਸਾਹਾ ਦੀ ਵੀ ਲੋੜ ਨਹੀ..

ਤੇਰੇ ਬਿਨਾ ਰਾਹ ਦੀ ਮੈ ਧੂੜ ਵਰਗਾ,
ਤੇਰੇ ਬਿਨਾ ਰਹਾ ਪਲ ਪਲ ਮਰਦਾ,
ਜਿੰਦ ਦੇਵੀ ਕਿਤੇ ਮਿੱਟੀ ਵਿੱਚ ਰੋਲ ਨਹੀ,
ਤੇਰੇ ਬਿਨਾ ਸਾਹਾ ਦੀ ਵੀ ਲੋੜ ਨਹੀ..

ਯਾਦ ਹਰ ਸੀਨੇ ਵਿਚ ਦੱਬੀ ਤੇਰੀ ਮੈ,
ਰੂਹ ਦੀ ਖੁਰਾਕ ੲਿਕ ਦੀਦ ਤੇਰੀ ਅੈ,
ਤੇਰੇ ਬਿਨਾ ਮੁੜਾਂ ਅੈਸਾ ਕੋੲੀ ਮੋੜ ਨਹੀ,
ਤੇਰੇ ਬਿਨਾ ਸਾਹਾ ਦੀ ਵੀ ਲੋੜ ਨਹੀ..

ਚੱਕ ਵਾਲੇ ਪਰਮ ਲੲੀ ਰੱਬ ਵਰਗੀ,
ਕੱਲੀ ਤੂੰ ਹੀ ੳੁਹਦੇ ਲੲੀ ਅੈ ਜੱਗ ਵਰਗੀ,
ੲਿਹ ਯਾਰੀ ਚੰਨੋ ਦੇਵੀ ਕਿਤੇ ਤੋੜ ਨਹੀ,
ਤੇਰੇ ਬਿਨਾ ਸਾਹਾ ਦੀ ਵੀ ਲੋੜ ਨਹੀ,
ਤੇਰੇ ਬਿਨਾ ਸਾਹਾ ਦੀ ਵੀ ਲੋੜ ਨਹੀ..




Comments

Popular posts from this blog

Tere Husn Di Tareef - ਤੇਰੇ ਹੁਸਨ ਦੀ ਤਰੀਫ (Punjabi Font)

Aje Na Bhulli Hovegi -- ਅਜੇ ਨਾ ਭੁੱਲੀ ਹੋਵੇਗੀ (Punjabi Font)

ਮੇਰੀ ਸੋਚ - Meri Soch