ਬਸ ਹੁਣ ਮੇਰੇ ਤੋ ਹੋਰ ਲਿੱਖਿਅਾ ਨਹੀ ਜਾ ਰਿਹਾ ।
ਵਕਤ ਨੂੰ ਬਦਲਣ ਦੀਅਾ ਗੱਲਾ ਕਰਦਾ ਸੀ ਜੋ,
ਵਕਤ ਦੇ ਬਦਲਾਵ ਨੂੰ ਨਹੀ ਝੱਲ ਪਾ ਰਿਹਾ,
ਟੁੱਟੇ ਹੋਸਲੇ ਅਤੇ ਸੁਪਨਿਅਾ ਦੇ ਢੇਰ ਥੱਲੇ,
ਬਸ ਹੁਣ ਮੇਰੇ ਤੋ ਹੋਰ ਲਿੱਖਿਅਾ ਨਹੀ ਜਾ ਰਿਹਾ ।
ਮਸ਼ਹੂਰ ਹੋਣਾ ਤਾ ਪਲ ਛਿੱਨ ਚ ਹੋਣਾ,
ਨਹੀ ਪਤਾ ਸੀ ਹੱਡ ਵੀ ਖੁਰ ਜਾਂਦੇ ਨੇ,
ਜਿੱਹੜੇ ਖੂਨ ਦੇ ਰਿਸ਼ਤੇ, ਹੁੰਦੇ ਨਾਲ ਦੇ ਜੰਮੇ,
ਦੇਖ ਟੁੱਟਿਅਾ ਦੂਰੋ ਹੀ ਮੁੜ ਜਾਂਦੇ ਨੇ,
ਵਾਅਦਿਅਾ ਦੇ ਲੱਖਾ ਪਹਾੜ, ਲੱਖਾ ਨੇ ਕੀਤੇ,
ੳੁਹਨਾ ਵਾਅਦਿਅਾ ਪਿੱਛੇ ੳੁਹਨਾ ਤੋ ਲੁਕਿਅਾ ਨਹੀ ਜਾ ਰਿਹਾ,
ਬਸ ਹੁਣ ਮੇਰੇ ਤੋ ਹੋਰ ਲਿੱਖਿਅਾ ਨਹੀ ਜਾ ਰਿਹਾ ।
ੲਿਹ ਕਲਮ ਵੀ ਹੁਣ ੳੁਸ ਸੱਜਣ ਵਰਗੀ ਲੱਗੇ,
ਮੈ ਜਿਹਨੂੰ ਦਿੱਤੇ ਨੇ ਹਰ ਪੈਰ ੳੁੱਤੇ ਧੋਖੇ,
ਹਰ ਪਲ ਜਿਹੜੀ ਸੀ ਮੇਰਾ ਹਾਣੀ ਬਣ ਰਹਿੰਦੀ,
ਕਿੱੳੁ ੳੁਹਨੂੰ ਹੀ ਮੈ ਅੈਨਾ ਭੁੱਲਾ ਦਿੰਦਾ ਸੋਖੇ,
ਬੇਤਰਸ, ਬੇੲਿਤਵਾਰੇ ਲੋਕਾ ਦੀ ੲਿਸ ਭੀੜ ਵਿੱਚ,
ਚੁੱਪ ਚਾਪ ਮੇਰੇ ਤੋ ਵਿੱਕਿਅਾ ਨਹੀ ਜਾ ਰਿਹਾ,
ਬਸ ਹੁਣ ਮੇਰੇ ਤੋ ਹੋਰ ਲਿੱਖਿਅਾ ਨਹੀ ਜਾ ਰਿਹਾ ।
ਮਹਿਸੂਸ ਬਹੁਤ ਹੋਵੇ ਪਰ ਦਿੱਖਦਾ ਅੈ ਘੱਟ,
ਹੁਣ ਪੜਨਾ ਨੀ ਅਾੳੁਦਾ ਕਿਸੇ ਨੂੰ ਦਿਲ ਮੇਰਾ,
ਰੋਵਾ ਲੋਕਾ ਅੱਗੇ, ਅੈਡਾ ਨਹੀਓ ਮੇਰਾ ਕੋੲੀ ਖਾਸ,
ਕੱਲਾ ਕੱਟ ਲਵਾ ਦਿੱਤਾ ਰੱਬ ਅੈਡਾ ਨਹੀਓ ਜੇਰਾ,
ਪਰਮ ਕੱਲੇ ਕੱਟ ਕੱਟ, ਕੱਟ ਲੲੀਅਾ ਬਥੇਰੀਅਾ,
ਹੁਣ ਹੋਰ ੲਿਕ ਦਿਨ ਵੀ ਟਿੱਕਿਅਾ ਨਹੀ ਜਾ ਰਿਹਾ,
ਬਸ ਹੁਣ ਮੇਰੇ ਤੋ ਹੋਰ ਲਿੱਖਿਅਾ ਨਹੀ ਜਾ ਰਿਹਾ ।
Comments
Post a Comment