Posts

Showing posts from November, 2017

ਮੇਰੀ ਸੋਚ - Meri Soch

ਜਿਸਮ ਨੂੰ ਖਾਣ ਦੀ ਚਾਹਤ ੳੁਸ ਬੇਦਰਦੀ ਗਿਰਝ ਨੂੰ ਵੀ ਨਹੀ ਜਿੰਨੀ ਅੱਜ ਦੇ ਮਰਦ ਨੂੰ ਹੈ, ਕੋਸ਼ਿਸ ਕਰਦੀ ਹੈ ਗਿਰਝ ਕ ਕਦੋ ੳੁਹ ਜਾਨਵਰ ਮੁੱਕੇਗਾ ਤੇ ੳੁਹ ੳੁਹਨੂੰ ਨੋਚ ਨੋਚ ਖਾਵੇ, ਸ਼ਾੲਿਦ ੲਿਹ ਵੀ ਸੋਚ ਹੈ ਮੇਰੀ, ੳੁਹ ਵੀ ਬੱਸ ਮਾਸ ਹੀ ਮਿੱਲਣਾ ਚਾਹੇ, ਵਕਤ ਨਾ ਟਪਾਵੇ, ਪਰ ਪਤਾ ਨਹੀ ਕਿੳੁ ਮੈਨੂੰ ੳੁਹ ਗਿਰਝ ਚੰਗੀ ਲੱਗਦੀ ਹੈ ੳੁਸ ਮਰਦ ਤੋ, ਜਿਸਨੇ ਨਕਾਬ ਤਾ ਪਾੲਿਅਾ ਕਿਸੇ ਚਿੱੜੀ ਦਾ ਪਰ ਬਾਜ਼ ਵਰਗੀ ਸੀਰਤ ਹੈ ੳੁਹਦੀ, ਭੇੜੀੲੇ ਵਰਗਾ ਦਿਮਾਗ ਤੇ ਕੁੱਤੇ ਵਰਗੀ ਸੋਚ, ਜਿਵੇ ਕੁੱਤਾ ਅਣਜਾਣ ਨੂੰ ਤਾ ਵੱਢਦਾ, ਘਰਦਿਅਾ ਨੂੰ ਨਾ ਵੱਢਣਾ ਪਹਿਚਾਣ ਹੈ ੳੁਹਦੀ, ੳੁਸੇ ਤਰਾ ਦਾ ੳੁਹ ਮਰਦ ਹੈ, ਜਿਹਦੀ ਜੀਭ ਨਿੱਤ ਨਵਾ ਮਾਸ ਹੈ ਚਾਹੁੰਦੀ। ਹੱਕ ਸਮਝਦਾ ਹੈ ਅਾਪਣੀ ਤੀਵੀ ਤੇ, ਅਾਪਣੀ ਭੈਣ ਤੇ, ਅਾਪਣੀ ਧੀ ਤੇ, ਬਸ ਚੱਲੇ ਤਾ ਰੋਕ ਲੲੇ ਮਰਜ਼ੀ ਦੇ ਜੋ ੳੁਹ ਸਾਹ ਹੈ ਚਲਾੳੁਦੀ, ਰੋਕ ਦੲੇ ਕਰਕੇ ੳੁਚੀਅਾ ਕੰਧਾ, ਜੇ ੳੁਹ ਕੁੱਝ ਦੇਖਣਾ ਹੈ ਚਾਹੁੰਦੀ, ਮੋੜ ਦੲੇ ਬਾਹੋ ਫੜ ਕੇ ੳੁਹਨੂੰ ੳੁਹਦੇ ਕੈਦ ਖਾਨੇ ਵਿੱਚ ਮੁੜਕੇ, ਜੇ ਭੁੱਲ ਕੇ ਵੀ ੳੁਹ ਦੁਨੀਅਾ ਨੂੰ ਤੱਕਣਾ ਹੈ ਚਾਹੁੰਦੀ, ੳੁਹਦਾ ਰੋਣਾ, ਪਿਅਾਰ ਤੇ ਸਤਿਕਾਰ ਸ਼ਾੲਿਦ ਸਬ ਬੇਕਾਰ ਅੈ, ਜੇ ੳੁਹ ਮਰਜ਼ੀ ਨਾਲ ਕਿਸੇ ਦੇ ਲੜ ਲਗਣਾ ਹੈ ਚਾਹੁੰਦੀ। ਚਲੋ ੲਿੱਸ਼ਕ ਮੁਹੱਬਤ ਵਾਲੇ ਜੱਭ ਹੀ ਮੁੱਕਾ ਛੱਡੋ, ਅੈਨਾ ਵੀ ਨਹੀ ਗਵਾਰਾ ਜੇ ੳੁਹ ੳੁਡਣਾ ਹੈ ਚਾਹੁੰਦੀ, ਸਿਰ ਤੇ ਚੁੰਨੀ ਤੇ ਮੂੰਹ ਤੋ ਜੀ ਜੀ, ੳੁਹੀ ਧੀ-ਰਾਣੀ ਅਖ...

ਬੇਗਾਨੀ ਕਹਾਣੀ - Begani Kahani

ਬੇਗਾਨੀ ਪਰ ਹੈ ਸੱਚ ਜਹੀ, ੳੁਹ ਕੁੱੜੀ ਜੋ ਕੱਚ ਜਹੀ, ਗਲ ਘੁੱਟ ਕੇ ਤੋਰ ਦਿੱਤੀ, ਕਿਹੜੀ ਭੁੱਖ ਨੂੰ ਜੋੜ ਦਿੱਤੀ, ੲਿੱਲਾਂ ਨੇ ਨੋਚ ਲਿਅਾ, ਅੱਕ ਗੲੀ ਸੀ ਜਰ ਜਰ ਕੇ, ਹੁੱਣ ਰੋਦਾ ਬਾਬਲਾ ਵੇ, ਮਿੱਟੀ ਸਿਵਅਾ ਦੀ ਫੜ ਫੜ ਕੇ। ਲੱਖ ਲਾਡ ਲਡਾੲੇ ਸੀ, ਚਾ ਸੱਬ ਪੁਗਾੲੇ ਸੀ, ੲਿੱਕ ਅਖੀਰੀ ਮੰਨ ਲੈਦਾ, ਰੱਖ ਅਾਪਣੀ ਛੰਨ ਲੈਦਾ, ਹੁਣ ਵੀ ਤਾਹਨੇ ਦਿੰਦੇ ਨੇ, ਲੋਕੀ ਤੈਨੂੰ ਖੜ ਖੜ ਕੇ, ਹੁੱਣ ਰੋਦਾ ਬਾਬਲਾ ਵੇ, ਮਿੱਟੀ ਸਿਵਅਾ ਦੀ ਫੜ ਫੜ ਕੇ। ੳੁਹ ਸੀ ਫੁੱਲਾ ਜਿਹਾ ਅਣਭੋਲ, ਦਿੱਤਾ ਰਾਖ਼ਸ਼ਸ ਮੈਨੂੰ ਟੋਹਲ, ਤੂੰ ਵੀ ਜਿੱਦ ਤੇ ਅੜ ਬੈਠਾ, ਗੱਲ ਜੱਗ ਦੀ ਕਰ ਬੈਠਾ, ਤੇਰੀ ਲਾਡੋ ਦੇ ਲਾਡ ਮੁੱਕੇ, ਸੀ ਬਣੀ ਬੁੱਤ ੳੁਹ ਜਰ ਜਰ ਕੇ, ਹੁੱਣ ਰੋਦਾ ਬਾਬਲਾ ਵੇ, ਮਿੱਟੀ ਸਿਵਅਾ ਦੀ ਫੜ ਫੜ ਕੇ। ਤੈਨੂੰ ਦੋਸ਼ ਵੀ ਕਿੰਝ ਦੇਵਾ, ਪੱਗ ਪਿਓ ਦੀ ਨਿੰਦ ਦੇਵਾ, ਤੈਨੂੰ ਜਿੳਣ ਨਾ ਜੱਗ ਦਿੱਤਾ, ਤੂੰ ਸਾਕ ਸੀ ਤੱਦ ਕੀਤਾ, ਮੇਰੇ ਤਾ ਅੌਖੇ ਲੰਗਣੇ ਸੀ, ੲਿਹ ਦਿਨ ਅਾਖਰੀ ਮਰ ਮਰ ਕੇ, ਹੁੱਣ ਰੋਦਾ ਬਾਬਲਾ ਵੇ, ਮਿੱਟੀ ਸਿਵਅਾ ਦੀ ਫੜ ਫੜ ਕੇ।