Posts

Showing posts from February, 2017

ਪ੍ਰਥਾ - Pratha

ਪੁਸ਼ਤਾ ਤੋ ਚੱਲੀ ਅਾ ਰਹੀ ਅੈ, ੲਿੱਹਨੂੰ ੲਿੱਸੇ ਤਰਾ ਹੀ ਚੱਲਣ ਦਿੱਓ, ਜੋ ਠੱਲਣਾ ਚਾਹੁੰਦਾ ੳੁੱਹਨੂੰ ਠੱਲ ਦਿੱਓ, ਪਰ ਪ੍ਰਥਾ ਨਾ ਠੱਲਣ ਦਿੱਓ । ਕਿੱਸਦਾ ਹੱਕ ਅੈ, ਕਿੱਸਦਾ ਨਹੀ, ਬਜ਼ੁਰਗ ਸਮਝਾ ਕੇ ਗੲੇ ਨੇ, ਮੈ ਕਹਿੰਦਾ ਸਮਝਾ ਕੇ ਨਹੀ, ਅਕਲ ਤੇ ਪਰਦਾ ਪਾ ਕੇ ਗੲੇ ਨੇ, ਖੂਨ ਚ ਸਾਡੇ ਰਚਾ ਕੇ ਗੲੇ ਨੇ, ਰੀਤ ਨਾ ਰੁੱਲਣ ਦਿੱਓ, ਜੋ ਠੱਲਣਾ ਚਾਹੁੰਦਾ ੳੁੱਹਨੂੰ ਠੱਲ ਦਿੱਓ, ਪਰ ਪ੍ਰਥਾ ਨਾ ਠੱਲਣ ਦਿੱਓ । ਜ਼ੰਜ਼ੀਰਾ ਵਿੱਚ ਰਹਿਣ ਦੀ ਅਾਦਤ, ਜੁੱਗਾ ਤੋ ਚੱਲਦੀ ਅਾੲੀ, ਨੀਚ ਤੇ ਨਾਰ ਦੀ ੲਿੱਜ਼ਤ ਤਾ, ਸਦਾ ਤੋ ਰੁੱਲਦੀ ਅਾੲੀ, ਦੋਵੇ ਜੁੱਤੀ ਦੇ ਅਧਿਕਾਰੀ, ੲਿੱਥੋ ਨਾ ਹਿੱਲਣ ਦਿੱਓ, ਜੋ ਠੱਲਣਾ ਚਾਹੁੰਦਾ ੳੁੱਹਨੂੰ ਠੱਲ ਦਿੱਓ, ਪਰ ਪ੍ਰਥਾ ਨਾ ਠੱਲਣ ਦਿੱਓ । ਕੋੲੀ ਰੋਕ ਦੲੇ, ਕੋੲੀ ਟੋਕ ਦੲੇ, ਕੋੲੀ ਕੋਠੇ ਚੱੜ ਮੁਨਾਦ ਕਰੇ, ਮਰ ਜਾੲੇ ਜਾਂ ਮਾਰ ਜਾੲੇ, ਰਹੁ ਰੀਤ ਨਾ ਕੋੲੀ ਬਰਬਾਦ ਕਰੇ, ੲਿੱਹ ਜੁਰਮ ਬੁਰੇ, ਕੀਤੇ ਕੋਹੜ ਪੲੇ, ੲਿੱਹ ਪੁੱਠੀ ਗੰਗਾ ਨਾ ਚੱਲਣ ਦਿੱਓ, ਜੋ ਠੱਲਣਾ ਚਾਹੁੰਦਾ ੳੁੱਹਨੂੰ ਠੱਲ ਦਿੱਓ, ਪਰ ਪ੍ਰਥਾ ਨਾ ਠੱਲਣ ਦਿੱਓ । ਪਰਮ ਤੋੜ ਪਰੇ ਸੁੱਟ ਧਾਗਿਅਾ ਨੂੰ, ੲਿੱਹ ਸੰਗਲ ਨਹੀ ਜੋ ਅੌਖੇ ਟੁੱਟਣੇ ਨੇ, ਲੈ ਤੁੱਰਿਅਾ ਦਿੱਲ ਜਨੂਨ ਬੜਾ, ਜਾਂ ਤਾ ਮੈ ਜਾਂ ੲਿੱਹ ਸੱਬ ਮੁੱਕਣੇ ਨੇ, ਬਦਲਾਵ ਚਿੰਗਾਰੀ ਤੋ ਫੁੱਟਦਾ, ੲਿੱਹਨੂੰ ਭਾਂਬੜ ਬਣ ਕੇ ਬੱਲਣ ਦਿੱਓ, ਮੈ ਚੱਲਿਅਾ ਮੈਨੂੰ ਚੱਲਣ ਦਿੱਓ, ਲੰਮਾ ਪੈਂਡਾ ਮੈਨੂੰ ਮੱਲਣ ਦਿੱਓ ।