ਦੀਵੇ ਵੀ ਤੱਦ ਤੱਕ ਬਲਦੇ ਨੇ ਜੱਦ ਤੱਕ ਤੇਲ ਰਹਿੰਦਾ ਅੈ, ਰਿਸ਼ਤੇ ਵੀ ਤੱਦ ਤੱਕ ਜਿੳੁਦੇ ਨੇ, ਜੱਦ ਤੱਕ ਮੇਲ ਰਹਿੰਦਾ ਅੈ, ਕਾਰਗੁਜਾਰੀ ਦੁਨੀਅਾ ਦੀ, ਹਰ ਮੋੜ ਤੇ ਰੰਗ ਵਿਖਾ ਜਾਂਦੀ, ਦੁਸ਼ਮਣ ਵੀ ਤੱਦ ਤੱਕ ਰਹਿੰਦੇ ਨੇ ਜੱਦ ਤੱਕ ਖੇਲ ਰਹਿੰਦਾ ਅੈ । ਧੁੱਪ ਜੇ ਚੱੜਦੀ, ਤਿੱਖੀ ਹੋ ਕੇ ਬਹਿੰਦੀ ਬਹੁਤੀ ਦੇਰ ਨਹੀ, ਸੂਰਜ ਜਿਹਾ ਵੀ ਦੇਖ ਲੈ ੲਿੱਥੇ, ਹਰ ਰੋਜ ਹੀ ਢਹਿੰਦਾ ਅੈ, ਮਰਿਅਾ ਜਹੇ ਹੀ ਤਾਂ ਹੁੰਦੇ ਨੇ ਜਿੳੁਦੇ ਜੀ ੳੁਹ ਲੋਕ, ਮਰੇ ਜ਼ਮੀਰ ਨੁੰ ਬੰਨ ਪੱਲੇ, ਜਿਸਮ ਦੀ ਜੇਲ ਰਹਿੰਦਾ ਅੈ । ਮੰਨਿਅਾ ਕੇ ੲਿਨਸਾਨ ਵੀ ਨਹੀ ਬਣ ਸਕਦਾ, ਤੇਰੀ ਹਸਤੀ ਨਹੀ, ਕੁੱਝ ਖਾਕਸਾਰਾ ਦਾ ਨਿੱਤ ੳੁਹ ਖੁੱਦਾ ਬਣ ਬਹਿੰਦਾ ਅੈ, ਅਾੳੁਣ ਵਾਲੇ ਵਕਤ ਚ ਨੀਹ ਦੇ ਹੋ ਜਾਣੇ ਨੇ ਫੈਸਲੇ, ਸੱਚ ਹੈ ਕਿ ਚੰਗੇ ਅਤੇ ਮਾੜੇ ਦਾ ੲਿੱਥੇ ਸੁਮੇਲ ਰਹਿੰਦਾ ਅੈ । ਤੂੰ ਕਿੳੁ ਬੋਲਦਾ ਅੈ, ਤੇਰੇ ਕਹੇੇ ਦਾ ਕਿੱਹੜਾ ਅਸਰ ਹੋਣਾ ਅੈ, ੲਿਹ ਸਬ ਅਾਪਣੇ ਅਾਪ ਜੋਗੇ, ਹਰ ੲਿੱਕ ਦਾ ਅਾਪਣਾ ਰੋਣਾ ਅੈ, ਅਾਪਣੀ ਅਾਪਣੀ ਦੌੜ ਚ, ੳੁਲਝਦੇ ਸ਼ਖਸ਼ਾ ਨੂੰ ਦੇਖ ਦੇਖ, ਦੇਖਦੇ ਹਾ ਅੰਤ ਚ ਕੋਣ ਕਿਸ ਨੂੰ ਪਾਸ ਤੇ ਫੇਲ ਕਹਿੰਦਾ ਅੈ । ਕਿੰਨਾ ਸੋਹਣਾ ਸੀ ਪਹਿਲਾ ਜੋ ਚੜਿਅਾ ਸੂਰਜ ਸੀ ਨਵੀ ਸਵੇਰ ਦਾ, ਹਾਣੀ ਕਿੳੁ ਹੁਣ ਬਣ ਬੈਠ ਗਿਅਾ, ਹਨੇਰੇ ਭਰੀ ਚੁਫੇਰ ਦਾ, ਪਰਮ ੲਿਹ ਸਿਅਾਸਤ ਦੇ ਮਸਲੇ ਨੇ, ਤੇਰੇ ਜਹੇ ਦੇ ਵੱਸ ਦੇ ਨਹੀ, ਚੁਣ ਕੇ ਦੇਖ ਲੇ, ਕੋਣ ਕਾਰੀ ਤੇ ਕੋਣ ਵਿਹਲ ਰਹਿੰਦਾ ਅੈ ।