Chup - ਚੁੱਪ
ਬਦਲੇ ਹੋੲਿਅਾ ਦੇ ਬਦਲੇ ਜੋ ਚਿਹਰੇ ਦੇਖੇ, ਨਾ ਸੰਗ, ਨਾ ਸ਼ਰਮ, ਨਾ ਲਿਹਾਜ ਭੋਰਾ, ਚੁੱਪ ਚਾਪ ਖੜੇ ਜਿਵੇ ਨੇ ਦੁੱਧ ਧੋਤੇ, ਲੱਗੇ ਨਹੀ ਖਾਧਾ ੲੇ ਕੋੲੀ ਝੋਰਾ, ੲਿੱਥੇ ਝੁੱਲਸ ਗੲੀ ਰੂਹ ਸੁਣ ਤਾਹਨਿਅਾ ਨੂੰ, ੳੁੱਹਨਾ ਸਾਹਮਣੇ ਮੈ ਕਿੰਝ ਧਰਵਾਸ ਤੋੜਾ । ਕੱਦ ਅਾੲੇ ਗੲੇ, ਕੋਣ ਸੀ ਕਿੱਹੜੇ ਕਿੱਥੋ. ਹਰ ੲਿੱਕ ਦੇ ਹਿਸਾਬ ਨਾ ਰੱਖ ਹੁੰਦੇ, ਕਿਵੇ ਕਿੰਨੇ ਤੇ ਕਿੳੁ ਕੀ ਵਜਾ ਦੱਸਾ, ਵਿੱਚ ਪੀੜ ਨਾ ਸਬਰ ਹੁਣ ਰੱਖ ਹੁੰਦੇ, ਕੁੱਝ ਅਾਵਦੇ ਨੇ, ਪੁੱਛ ਜਾਵਦੇ ਨੇ, ਖੁੱਲੇ ਜ਼ਖਮ ਤੇ ਬੋਲ ਵੀ ਸੱਟ ਹੁੰਦੇ ।