Posts

Showing posts from January, 2016

ਤੇਰਾ ਹੋ ਕੇ ਅੱਜ ਤੇਰੇ ਚ' ਸਮਾ ਲੈਣ ਦੇ..

Ajj Ummra Di Reej Puga Lain De, Tainu Seene Naal Ajj Lga Lain De, Sabb Supne Sulake, Thodi Chupp Nu Hnda Ke, Tera Ho K Ajj Tere Ch Sma Lain De. Teri Jhulf Nu Mathe To Hta Lain De, Naina Nu Naina De Vich Paa Lain De, Thoda Hass Lain De Thoda Hsa Lain De, Tera Ho K Ajj Tere Ch Sma Lain De. Harr Khushi Nu V Tera Bna Lain De, Kujh Tu Bol, Kujh Suna Lain De, Ajj Dil Di Tu Zidd Puga Lain De, Tera Ho K Ajj Tere Ch Sma Lain De.. ਅੱਜ ੳੁਮਰਾ ਦੀ ਰੀਝ ਪੁਗਾ ਲੈਣ ਦੇ, ਤੈਨੂੰ ਸੀਨੇ ਨਾਲ ਅੱਜ ਲਗਾ ਲੈਣ ਦੇ, ਸੱਭ ਸੁਪਨੇ ਸੁਲਾਕੇ, ਥੋੜੀ ਚੁੱਪ ਨੂੂੰ ਹੰਢਾ ਕੇ, ਤੇਰਾ ਹੋ ਕੇ ਅੱਜ ਤੇਰੇ ਚ' ਸਮਾ ਲੈਣ ਦੇ.. ਤੇਰੀ ਜੁੱਲਫ ਨੂੰ ਮੱਥੇ ਤੋ ਹਟਾ ਲੈਣ ਦੇ, ਨੈਣਾ ਨੂੰ ਨੈਣਾ ਦੇ ਵਿਚ ਪਾ ਲੈਣ ਦੇ, ਥੋੜਾ ਹੱਸ ਲੈਣ ਦੇ, ਥੋੜਾ ਹਸਾ ਲੈਣ ਦੇ, ਤੇਰਾ ਹੋ ਕੇ ਅੱਜ ਤੇਰੇ ਚ' ਸਮਾ ਲੈਣ ਦੇ.. ਹਰ ਖੁਸ਼ੀ ਨੂੰ ਵੀ ਤੇਰਾ ਬਣਾ ਲੈਣ ਦੇ, ਕੁੱਝ ਤੂੰ ਬੋਲ, ਕੁੱਝ ਸੁਣਾ ਲੈਣ ਦੇ, ਅੱਜ ਦਿਲ ਦੀ ਤੂੰ ਜਿੱਦ ਪੁਗਾ ਲੈਣ ਦੇ, ਤੇਰਾ ਹੋ ਕੇ ਅੱਜ ਤੇਰੇ ਚ' ਸਮਾ ਲੈਣ ਦੇ..

ਤੇਰੇ ਬਿਨਾ ਸਾਹਾ ਦੀ ਵੀ ਲੋੜ ਨਹੀ..

ਤੇਰੇ ਬਿਨਾ ਹਾਸਿਅਾ ਦੀ ਲੋੜ ਨਹੀ, ਤੇਰੇ ਸੰਗ ਪਿਅਾਰ ਦੀ ਥੋੜ ਨਹੀ, ਤੇਰੇ ਬਿਨਾ ਕਰਨਾ ਗੁਜਾਰਾ ਸੋਖਾ ਨਾ, ਤੇਰੇ ਬਿਨਾ ਸਾਹਾ ਦੀ ਵੀ ਲੋੜ ਨਹੀ.. ਲੱਖ ਦੁਨੀਅਾ ਚ', ਤੇਰੇ ਵਰਗੀ ਨਾ ਕੋੲੀ, ਸ਼ੁਕਰ ਅੈ ਜਿਹੜਾ ਤੂੰ ਮੇਰੀ ਜਿੰਦ ਹੋੲੀ, ਹੁਸਨ ਸ਼ਬਾਬ ਦੀ ਵੀ ਥੋੜ ਨਹੀ, ਤੇਰੇ ਬਿਨਾ ਸਾਹਾ ਦੀ ਵੀ ਲੋੜ ਨਹੀ.. ਹੱਸਦੀ ਤਾ ਫੁੱਲ ਜਿੳੁ ਗੁਲਾਬ ਲੱਗਦੀ, ਸੱਚ ਹੋੲਿਅਾ ਅੈਸਾ ਕੋੲੀ ਖੁਅਾਬ ਲੱਗਦੀ, ਤੂੰ ਮਿਲ ਜਾਵੇ ਬਾਕੀ ਕੁੱਝ ਹੋਰ ਨਹੀ, ਤੇਰੇ ਬਿਨਾ ਸਾਹਾ ਦੀ ਵੀ ਲੋੜ ਨਹੀ.. ਰੂਹ ਨੂੰ ਸਕੂਨ ਦੇਵੇ ਤੇਰਾ ਹੱਸਣਾ, ਮੈ ਬਣ ਜਿੰਦ ਜਾਨ ਤੇਰੇ ਦਿਲ ਵੱਸਣਾ, ਵਿਛੋੜੇ ਵਾਲਾ ਅਾਵੇ ਕੋੲੀ ਮੋੜ ਨਹੀ, ਤੇਰੇ ਬਿਨਾ ਸਾਹਾ ਦੀ ਵੀ ਲੋੜ ਨਹੀ.. ਮੁੱਖ ਤੇ ੳੁਦਾਸੀ ਨਹੀਓ ਸੋਹਣੀ ਲੱਗਦੀ, ਗੁੱਸੇ ਵਿੱਚ ਭਾਵੇ ਥੋੜੀ ਥੋੜੀ ਜੱਚਦੀ, ਤੇਰੇ ਗੁੱਸੇ ਦਾ ਵੀ ਮਿੱਲਦਾ ਕੋੲੀ ਤੋੜ ਨਹੀ, ਤੇਰੇ ਬਿਨਾ ਸਾਹਾ ਦੀ ਵੀ ਲੋੜ ਨਹੀ.. ਤੇਰੇ ਬਿਨਾ ਰਾਹ ਦੀ ਮੈ ਧੂੜ ਵਰਗਾ, ਤੇਰੇ ਬਿਨਾ ਰਹਾ ਪਲ ਪਲ ਮਰਦਾ, ਜਿੰਦ ਦੇਵੀ ਕਿਤੇ ਮਿੱਟੀ ਵਿੱਚ ਰੋਲ ਨਹੀ, ਤੇਰੇ ਬਿਨਾ ਸਾਹਾ ਦੀ ਵੀ ਲੋੜ ਨਹੀ.. ਯਾਦ ਹਰ ਸੀਨੇ ਵਿਚ ਦੱਬੀ ਤੇਰੀ ਮੈ, ਰੂਹ ਦੀ ਖੁਰਾਕ ੲਿਕ ਦੀਦ ਤੇਰੀ ਅੈ, ਤੇਰੇ ਬਿਨਾ ਮੁੜਾਂ ਅੈਸਾ ਕੋੲੀ ਮੋੜ ਨਹੀ, ਤੇਰੇ ਬਿਨਾ ਸਾਹਾ ਦੀ ਵੀ ਲੋੜ ਨਹੀ.. ਚੱਕ ਵਾਲੇ ਪਰਮ ਲੲੀ ਰੱਬ ਵਰਗੀ, ਕੱਲੀ ਤੂੰ ਹੀ ੳੁਹਦੇ ਲੲੀ ਅੈ ਜੱਗ ਵਰਗੀ, ੲਿਹ ਯਾਰੀ ਚੰਨੋ ਦੇਵੀ ...