ਜੇ ਲਿੱਖਣ ਹੀ ਲੱਗਾ ਅੈ ਤਾ ਗੀਤ ਲਿੱਖੀ ।
ਜੇ ਲਿੱਖਣ ਹੀ ਲੱਗਾ ਅੈ ਤਾ ਗੀਤ ਲਿੱਖੀ, ਚਾਹੇ ਰੀਤ ਲਿੱਖੀ ਚਾਹੇ ਪ੍ਰੀਤ ਲਿੱਖੀ, ਚਾਹੇ ਹਾਰ ਲਿੱਖੀ ਚਾਹੇ ਜੀਤ ਲਿੱਖੀ, ਜੇ ਲਿੱਖਣ ਹੀ ਲੱਗਾ ਅੈ ਤਾ ਗੀਤ ਲਿੱਖੀ । ੲਿਕ ਅਰਸੇ ਬਾਅਦ ਕਲਮ ਯਾਦ ਅਾੲੀ, ਦਿੱਲਾ ਦੇ ਵਲਵਲੇ ਪੲੇ ਦੇਣ ਦੁਹਾੲੀ, ਅੈਵੇ ਕਰ ਨਾ ਦੲੀ ੲਿਹ ਵਰਕੇ ਕਾਲੇ, ਅੈਵੇ ਅੱਖਰਾ ਦੇ ਨਾ ਕਰ ਦੲੀ ਕੋੲੀ ਘਾਲੇ ਮਾਲੇ, ਜੇ ਕੁੱਝ ਵੀ ਨਾ ਬਚੇ, ਤਾ ਅਾਪਣਾ ਮੀਤ ਲਿੱਖੀ, ਜੇ ਲਿੱਖਣ ਹੀ ਲੱਗਾ ਅੈ ਤਾ ਗੀਤ ਲਿੱਖੀ । ੲਿਕੱਲਾਪਨ ਲਿੱਖੀ ਅਾਪਣੀ ਜੁਦਾੲੀ ਲਿੱਖੀ, ਹੰਝੂ ਅੱਖ ਵਿੱਚਲੇ ਦੀ ਸਫਾੲੀ ਲਿੱਖੀ, ਜਾ ਬਹਾਨੇ ਲਿੱਖੀ ਜਾਂ ਤਰਾਨੇ ਲਿੱਖੀ, ਅਾਪਣੇ ਲਿੱਖੀ ਤੇ ਜਾਂ ਬੇਗਾਨੇ ਲਿੱਖੀ, ਚਾਹੇ ਅੱਗ ਲਿੱਖੀ ਜਾਂ ਠੰਡਾ ਸੀਤ ਲਿੱਖੀ, ਜੇ ਲਿੱਖਣ ਹੀ ਲੱਗਾ ਅੈ ਤਾ ਗੀਤ ਲਿੱਖੀ । ਅਾਪਣੀ ਲਿੱਖੀ ਤੇ ਜਾਂ ਪਰਾੲੀ ਲਿੱਖੀ, ਜੋ ਵੀ ਲਿੱਖੀ ਬਸ ਮਨ ਅਾੲੀ ਲਿੱਖੀ, ਚਾਹੇ ਚੁੱਪ ਲਿੱਖੀ ਜਾਂ ਫਿਰ ਸ਼ੋਰ ਲਿੱਖੀ, ਚੱਲ ਛੱਡ ਸੱਬ ਕੁੱਝ, ਤੂੰ ਕੁੱਝ ਹੋਰ ਲਿੱਖੀ, ਜੋ ਤੇਰੇ ਦਿੱਲ ਨੂੰ ਟੁੰਬੇ ੳੁਹ ਗੀਤ ਲਿੱਖੀ, ਜੇ ਲਿੱਖਣ ਹੀ ਲੱਗਾ ਅੈ ਤਾ ਗੀਤ ਲਿੱਖੀ ।