Posts

ਮੇਰੀ ਸੋਚ - Meri Soch

ਜਿਸਮ ਨੂੰ ਖਾਣ ਦੀ ਚਾਹਤ ੳੁਸ ਬੇਦਰਦੀ ਗਿਰਝ ਨੂੰ ਵੀ ਨਹੀ ਜਿੰਨੀ ਅੱਜ ਦੇ ਮਰਦ ਨੂੰ ਹੈ, ਕੋਸ਼ਿਸ ਕਰਦੀ ਹੈ ਗਿਰਝ ਕ ਕਦੋ ੳੁਹ ਜਾਨਵਰ ਮੁੱਕੇਗਾ ਤੇ ੳੁਹ ੳੁਹਨੂੰ ਨੋਚ ਨੋਚ ਖਾਵੇ, ਸ਼ਾੲਿਦ ੲਿਹ ਵੀ ਸੋਚ ਹੈ ਮੇਰੀ, ੳੁਹ ਵੀ ਬੱਸ ਮਾਸ ਹੀ ਮਿੱਲਣਾ ਚਾਹੇ, ਵਕਤ ਨਾ ਟਪਾਵੇ, ਪਰ ਪਤਾ ਨਹੀ ਕਿੳੁ ਮੈਨੂੰ ੳੁਹ ਗਿਰਝ ਚੰਗੀ ਲੱਗਦੀ ਹੈ ੳੁਸ ਮਰਦ ਤੋ, ਜਿਸਨੇ ਨਕਾਬ ਤਾ ਪਾੲਿਅਾ ਕਿਸੇ ਚਿੱੜੀ ਦਾ ਪਰ ਬਾਜ਼ ਵਰਗੀ ਸੀਰਤ ਹੈ ੳੁਹਦੀ, ਭੇੜੀੲੇ ਵਰਗਾ ਦਿਮਾਗ ਤੇ ਕੁੱਤੇ ਵਰਗੀ ਸੋਚ, ਜਿਵੇ ਕੁੱਤਾ ਅਣਜਾਣ ਨੂੰ ਤਾ ਵੱਢਦਾ, ਘਰਦਿਅਾ ਨੂੰ ਨਾ ਵੱਢਣਾ ਪਹਿਚਾਣ ਹੈ ੳੁਹਦੀ, ੳੁਸੇ ਤਰਾ ਦਾ ੳੁਹ ਮਰਦ ਹੈ, ਜਿਹਦੀ ਜੀਭ ਨਿੱਤ ਨਵਾ ਮਾਸ ਹੈ ਚਾਹੁੰਦੀ। ਹੱਕ ਸਮਝਦਾ ਹੈ ਅਾਪਣੀ ਤੀਵੀ ਤੇ, ਅਾਪਣੀ ਭੈਣ ਤੇ, ਅਾਪਣੀ ਧੀ ਤੇ, ਬਸ ਚੱਲੇ ਤਾ ਰੋਕ ਲੲੇ ਮਰਜ਼ੀ ਦੇ ਜੋ ੳੁਹ ਸਾਹ ਹੈ ਚਲਾੳੁਦੀ, ਰੋਕ ਦੲੇ ਕਰਕੇ ੳੁਚੀਅਾ ਕੰਧਾ, ਜੇ ੳੁਹ ਕੁੱਝ ਦੇਖਣਾ ਹੈ ਚਾਹੁੰਦੀ, ਮੋੜ ਦੲੇ ਬਾਹੋ ਫੜ ਕੇ ੳੁਹਨੂੰ ੳੁਹਦੇ ਕੈਦ ਖਾਨੇ ਵਿੱਚ ਮੁੜਕੇ, ਜੇ ਭੁੱਲ ਕੇ ਵੀ ੳੁਹ ਦੁਨੀਅਾ ਨੂੰ ਤੱਕਣਾ ਹੈ ਚਾਹੁੰਦੀ, ੳੁਹਦਾ ਰੋਣਾ, ਪਿਅਾਰ ਤੇ ਸਤਿਕਾਰ ਸ਼ਾੲਿਦ ਸਬ ਬੇਕਾਰ ਅੈ, ਜੇ ੳੁਹ ਮਰਜ਼ੀ ਨਾਲ ਕਿਸੇ ਦੇ ਲੜ ਲਗਣਾ ਹੈ ਚਾਹੁੰਦੀ। ਚਲੋ ੲਿੱਸ਼ਕ ਮੁਹੱਬਤ ਵਾਲੇ ਜੱਭ ਹੀ ਮੁੱਕਾ ਛੱਡੋ, ਅੈਨਾ ਵੀ ਨਹੀ ਗਵਾਰਾ ਜੇ ੳੁਹ ੳੁਡਣਾ ਹੈ ਚਾਹੁੰਦੀ, ਸਿਰ ਤੇ ਚੁੰਨੀ ਤੇ ਮੂੰਹ ਤੋ ਜੀ ਜੀ, ੳੁਹੀ ਧੀ-ਰਾਣੀ ਅਖ...

ਬੇਗਾਨੀ ਕਹਾਣੀ - Begani Kahani

ਬੇਗਾਨੀ ਪਰ ਹੈ ਸੱਚ ਜਹੀ, ੳੁਹ ਕੁੱੜੀ ਜੋ ਕੱਚ ਜਹੀ, ਗਲ ਘੁੱਟ ਕੇ ਤੋਰ ਦਿੱਤੀ, ਕਿਹੜੀ ਭੁੱਖ ਨੂੰ ਜੋੜ ਦਿੱਤੀ, ੲਿੱਲਾਂ ਨੇ ਨੋਚ ਲਿਅਾ, ਅੱਕ ਗੲੀ ਸੀ ਜਰ ਜਰ ਕੇ, ਹੁੱਣ ਰੋਦਾ ਬਾਬਲਾ ਵੇ, ਮਿੱਟੀ ਸਿਵਅਾ ਦੀ ਫੜ ਫੜ ਕੇ। ਲੱਖ ਲਾਡ ਲਡਾੲੇ ਸੀ, ਚਾ ਸੱਬ ਪੁਗਾੲੇ ਸੀ, ੲਿੱਕ ਅਖੀਰੀ ਮੰਨ ਲੈਦਾ, ਰੱਖ ਅਾਪਣੀ ਛੰਨ ਲੈਦਾ, ਹੁਣ ਵੀ ਤਾਹਨੇ ਦਿੰਦੇ ਨੇ, ਲੋਕੀ ਤੈਨੂੰ ਖੜ ਖੜ ਕੇ, ਹੁੱਣ ਰੋਦਾ ਬਾਬਲਾ ਵੇ, ਮਿੱਟੀ ਸਿਵਅਾ ਦੀ ਫੜ ਫੜ ਕੇ। ੳੁਹ ਸੀ ਫੁੱਲਾ ਜਿਹਾ ਅਣਭੋਲ, ਦਿੱਤਾ ਰਾਖ਼ਸ਼ਸ ਮੈਨੂੰ ਟੋਹਲ, ਤੂੰ ਵੀ ਜਿੱਦ ਤੇ ਅੜ ਬੈਠਾ, ਗੱਲ ਜੱਗ ਦੀ ਕਰ ਬੈਠਾ, ਤੇਰੀ ਲਾਡੋ ਦੇ ਲਾਡ ਮੁੱਕੇ, ਸੀ ਬਣੀ ਬੁੱਤ ੳੁਹ ਜਰ ਜਰ ਕੇ, ਹੁੱਣ ਰੋਦਾ ਬਾਬਲਾ ਵੇ, ਮਿੱਟੀ ਸਿਵਅਾ ਦੀ ਫੜ ਫੜ ਕੇ। ਤੈਨੂੰ ਦੋਸ਼ ਵੀ ਕਿੰਝ ਦੇਵਾ, ਪੱਗ ਪਿਓ ਦੀ ਨਿੰਦ ਦੇਵਾ, ਤੈਨੂੰ ਜਿੳਣ ਨਾ ਜੱਗ ਦਿੱਤਾ, ਤੂੰ ਸਾਕ ਸੀ ਤੱਦ ਕੀਤਾ, ਮੇਰੇ ਤਾ ਅੌਖੇ ਲੰਗਣੇ ਸੀ, ੲਿਹ ਦਿਨ ਅਾਖਰੀ ਮਰ ਮਰ ਕੇ, ਹੁੱਣ ਰੋਦਾ ਬਾਬਲਾ ਵੇ, ਮਿੱਟੀ ਸਿਵਅਾ ਦੀ ਫੜ ਫੜ ਕੇ। 

ਪ੍ਰਥਾ - Pratha

ਪੁਸ਼ਤਾ ਤੋ ਚੱਲੀ ਅਾ ਰਹੀ ਅੈ, ੲਿੱਹਨੂੰ ੲਿੱਸੇ ਤਰਾ ਹੀ ਚੱਲਣ ਦਿੱਓ, ਜੋ ਠੱਲਣਾ ਚਾਹੁੰਦਾ ੳੁੱਹਨੂੰ ਠੱਲ ਦਿੱਓ, ਪਰ ਪ੍ਰਥਾ ਨਾ ਠੱਲਣ ਦਿੱਓ । ਕਿੱਸਦਾ ਹੱਕ ਅੈ, ਕਿੱਸਦਾ ਨਹੀ, ਬਜ਼ੁਰਗ ਸਮਝਾ ਕੇ ਗੲੇ ਨੇ, ਮੈ ਕਹਿੰਦਾ ਸਮਝਾ ਕੇ ਨਹੀ, ਅਕਲ ਤੇ ਪਰਦਾ ਪਾ ਕੇ ਗੲੇ ਨੇ, ਖੂਨ ਚ ਸਾਡੇ ਰਚਾ ਕੇ ਗੲੇ ਨੇ, ਰੀਤ ਨਾ ਰੁੱਲਣ ਦਿੱਓ, ਜੋ ਠੱਲਣਾ ਚਾਹੁੰਦਾ ੳੁੱਹਨੂੰ ਠੱਲ ਦਿੱਓ, ਪਰ ਪ੍ਰਥਾ ਨਾ ਠੱਲਣ ਦਿੱਓ । ਜ਼ੰਜ਼ੀਰਾ ਵਿੱਚ ਰਹਿਣ ਦੀ ਅਾਦਤ, ਜੁੱਗਾ ਤੋ ਚੱਲਦੀ ਅਾੲੀ, ਨੀਚ ਤੇ ਨਾਰ ਦੀ ੲਿੱਜ਼ਤ ਤਾ, ਸਦਾ ਤੋ ਰੁੱਲਦੀ ਅਾੲੀ, ਦੋਵੇ ਜੁੱਤੀ ਦੇ ਅਧਿਕਾਰੀ, ੲਿੱਥੋ ਨਾ ਹਿੱਲਣ ਦਿੱਓ, ਜੋ ਠੱਲਣਾ ਚਾਹੁੰਦਾ ੳੁੱਹਨੂੰ ਠੱਲ ਦਿੱਓ, ਪਰ ਪ੍ਰਥਾ ਨਾ ਠੱਲਣ ਦਿੱਓ । ਕੋੲੀ ਰੋਕ ਦੲੇ, ਕੋੲੀ ਟੋਕ ਦੲੇ, ਕੋੲੀ ਕੋਠੇ ਚੱੜ ਮੁਨਾਦ ਕਰੇ, ਮਰ ਜਾੲੇ ਜਾਂ ਮਾਰ ਜਾੲੇ, ਰਹੁ ਰੀਤ ਨਾ ਕੋੲੀ ਬਰਬਾਦ ਕਰੇ, ੲਿੱਹ ਜੁਰਮ ਬੁਰੇ, ਕੀਤੇ ਕੋਹੜ ਪੲੇ, ੲਿੱਹ ਪੁੱਠੀ ਗੰਗਾ ਨਾ ਚੱਲਣ ਦਿੱਓ, ਜੋ ਠੱਲਣਾ ਚਾਹੁੰਦਾ ੳੁੱਹਨੂੰ ਠੱਲ ਦਿੱਓ, ਪਰ ਪ੍ਰਥਾ ਨਾ ਠੱਲਣ ਦਿੱਓ । ਪਰਮ ਤੋੜ ਪਰੇ ਸੁੱਟ ਧਾਗਿਅਾ ਨੂੰ, ੲਿੱਹ ਸੰਗਲ ਨਹੀ ਜੋ ਅੌਖੇ ਟੁੱਟਣੇ ਨੇ, ਲੈ ਤੁੱਰਿਅਾ ਦਿੱਲ ਜਨੂਨ ਬੜਾ, ਜਾਂ ਤਾ ਮੈ ਜਾਂ ੲਿੱਹ ਸੱਬ ਮੁੱਕਣੇ ਨੇ, ਬਦਲਾਵ ਚਿੰਗਾਰੀ ਤੋ ਫੁੱਟਦਾ, ੲਿੱਹਨੂੰ ਭਾਂਬੜ ਬਣ ਕੇ ਬੱਲਣ ਦਿੱਓ, ਮੈ ਚੱਲਿਅਾ ਮੈਨੂੰ ਚੱਲਣ ਦਿੱਓ, ਲੰਮਾ ਪੈਂਡਾ ਮੈਨੂੰ ਮੱਲਣ ਦਿੱਓ ।

ਖੁੱਦਾ - Khuda

ਮੇਰੇ ਬੋਲਣ ਨਾਲ ਫਰਕ ਪੈ ਜਾਵੇ, ੳੁਹਨਾ ਖੁੱਦਾ ਦੇ ਬੰਦਿਅਾ ਨੂੰ ਮੇਰਾ ਸਵਾਲ ਅੈ, ਅੈਨਾ ਛੋਟਾ ਹੈ ਤੇਰਾ ਖੁੱਦਾ ਜੋ ਮੇਰੀ ਗੱਲ ਦਾ ਵੀ ਬਣਿਅਾ ਅੈਡਾ ਬਵਾਲ ਅੈ, ਬਾਕੀ ਬਚੀ ਗੱਲ ਕਿਹਾ ਸੱਚ ਹੀ ਅੈ, ਕਿਹਾ ਵੀ ਤਾਂ ਸਬੂਤਾ ਦੇ ਨਾਲ ਅੈ, ਤੇਰੇ ਮੁਤਾਬਿਕ ਹਰ ੲਿੱਕ ਵਿੱਚ ਖੁੱਦਾ, ਤਾ ਮੇਰੇ ਅੰਦਰ ਦੇ ਖੁੱਦਾ ਦਾ ਸਵਾਲ ਅੈ, ਕਿੰਨਾ ਕੂ ਸਹੀ ਅੈ ਜੋ ਅੱਜ ਦੇ ਬੰਦਿਅਾ ਨੇ ਕੀਤਾ ਖੁੱਦ ਖੁੱਦਾ ਦਾ ਹਾਲ ਅੈ, ਰੋਲੇ ਤਾ ਅਾਪਦੇ ਨੀ ਮੁੱਕਦੇ ੲਿੱਹਨਾ ਦੇ, ਤੇ ਮੈਨੂੰ ਕਹਿੰਦੇ ਕੀ ਮਚਾੲਿਅਾ ਬਵਾਲ ਅੈ ।

ਰੱਬਾ - Rabba

ਵਾਸਤੇ ਕਿੰਨੇ ਕੁ ਦੇਵਾ, ਕਰਾ ਕਿੰਨੀਅਾ ਦੁਅਾਵਾ, ਸੱਭ ਨੇ ਅਾਪਣਾ ਬਣਾੲਿਅਾ, ਤੇਰੇ ਕਿੱਹੜੇ ਘਰ ਜਾਵਾਂ, ਸੱਭ ਦੇ ਵੱਖਰੇ ਅਸੂਲ, ਸੱਭ ਵੱਖਰੀਅਾ ਰਾਹਾਂ, ਹਰ ਕੋੲੀ ਅਾਪਣੀ ਸਿਖਾਵੇ, ਦੱਸ ਤੈਨੂੰ ਕਿੰਝ ਪਾਵਾਂ । Vaaste kinne ku deva, kra kinniya duaava, Hr ik ne apna banaya, tere kehrre ghar jaava, SB de vakhhre asool,  Sabb vakhriya raahva, Hr koi apni sikhave dass tainu kinj paava...

ਹੋਂਦ

ਦਰਜੇ ਰੱਬ ਦੇ ਲੈਣੇ ਹੁਣ ਕੋੲੀ ਵੱਡੀ ਗੱਲ ਨਹੀ, ਮਿਲ ਜਾਣਗੇ 36 ਤੈਨੂੰ ੲਿੱਕ ਪਿੰਡ ਚ ਖੁੱਦਾ, ਸੌ ਸੌ ਝੂਠਿਆ ਦਾ ਝੂਠਾ ਆਗੂ ਬਣੇ ਸੱਚ ਦਾ, ਪਰਮ ਚੁੱਪ ਕਰ ਲੋਕੀ ਕਹਿੰਦੇ ਰੱਬ ਦੀ ਰਜਾ ।

Yaad

ਹੱਸ ਹੱਸ ਕੇ ਜੋ ਬਲੀ ਚੜ੍ਹ ਗਈ ੲਿੱਜ਼ਤ ਦੀ, ਉਸ ਧੀ ਦੇ ਬਾਪ ਨੂੰ ਪਤਾ ਵੀ ਨਹੀ ਕੀ ਬੀਤੀ ਸੀ, ਜਾਨ ਨਿੱਕਲਦੀ ਸੀ ਜਿੱਸਦੀ ਵੱਜੀ ਉੱਸਦੇ ਠੋਕਰ ਤੇ, ਛੱਡ ਉੱਹਨੂੰ ਕਿਸੇ ਬੁੱਚੜ ਸੰਗ ਛੱਡ ਦਿੱਤੀ ਸੀ । ਪਰਮ